ਵਿਸਾਖੀ ਦਾ ਜਸ਼ਨ ਮਨਾਉਣ ਲਈ ਜਦੋਂ ਸਿੱਖ ਪਰਿਵਾਰ ਅਤੇ ਦੋਸਤ ਇਕੱਠੇ ਹੋਣਗੇ, ਤਾਂ ਬੀ.ਸੀ. ਭਰ ਦੀਆਂ ਸੜਕਾਂ ਰੰਗ ਅਤੇ ਭਾਈਚਾਰਕ ਭਾਵਨਾਵਾਂ ਨਾਲ ਰੌਣਕੀ ਹੋ ਜਾਣਗੀਆਂ।
ਵਿਸਾਖੀ ਦੇ ਦਿਨ 1699 ਵਿੱਚ ਖਾਲਸਾ ਦੀ ਸਥਾਪਨਾ ਹੋਈ ਸੀ - ਅਤੇ ਇਹ ਸਿੱਖ ਕੈਲੰਡਰ ਦੇ ਸਭ ਤੋਂ ਪਵਿੱਤਰ ਅਤੇ ਖੁਸ਼ੀਆਂ-ਭਰੇ ਦਿਨਾਂ ਵਿੱਚੋਂ ਇੱਕ ਹੈ।
(5/8)